ਅਕਸਰ ਪੁੱਛੇ ਜਾਣ ਵਾਲੇ ਸਵਾਲ

Washington Small Business Flex Fund 2 (ਵਾਸ਼ਿੰਗਟਨ ਸਮਾਲ ਬਿਜ਼ਨੈਸ ਫਲੈਕਸ ਫੰਡ 2) ਲੋਨ ਲੈਣ ਲਈ ਕਿਸ ਕਿਸਮ ਦੇ ਕਾਰੋਬਾਰ ਯੋਗ ਹਨ?

Flex Fund ਲੋਨ ਵਾਸਤੇ ਯੋਗ ਹੋਣ ਲਈ, ਇੱਕ ਛੋਟੇ ਕਾਰੋਬਾਰ ਨੂੰ ਹੇਠਾਂ ਦਿੱਤੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ। ਕਿਰਪਾ ਕਰਕੇ ਨੋਟ ਕਰੋ ਕਿ ਕਾਰੋਬਾਰ ਵਿੱਚ ਸਭ ਤੋਂ ਵੱਧ ਮਲਕੀਅਤ ਵਾਲੇ ਮਾਲਕ ਨੂੰ ਪ੍ਰੀ-ਐਪਲੀਕੇਸ਼ਨ ਨੂੰ ਪੂਰਾ ਕਰਕੇ ਜਮ੍ਹਾਂ ਕਰਵਾਉਣਾ ਪਵੇਗਾ ਅਤੇ 20% ਤੋਂ ਵੱਧ ਮਲਕੀਅਤ ਵਾਲੇ ਸਾਰੇ ਮਾਲਕਾਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਤਸਦੀਕ ਕਰਨ ਦੀ ਲੋੜ ਪਵੇਗੀ। ​

ਇਸ ਪ੍ਰੋਗਰਾਮ ਦੇ ਅਧੀਨ ਲੋਨ ਵਾਸਤੇ ਯੋਗ ਮੰਨੇ ਜਾਣ ਲਈ ਕਾਰੋਬਾਰ ਜਾਂ ਗੈਰ-ਲਾਭਕਾਰੀ ਸੰਗਠਨ ਲਈ ਘੱਟੋ-ਘੱਟ ਹੇਠਾਂ ਦਿੱਤੇ ਮਾਪਦੰਡ ਲੋੜੀਂਦੇ ਹਨ: ​

  • – ਕਾਰੋਬਾਰ ਜਾਂ ਗੈਰ-ਲਾਭਕਾਰੀ ਸੰਗਠਨ ਵਿੱਚ 50 ਜਾਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ; ​
  • – ਲੋਨ ਲਈ ਐਪਲੀਕੇਸ਼ਨ ਦੇਣ ਦੇ ਸਮੇਂ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਕਾਰੋਬਾਰ ਚੱਲ ਰਿਹਾ ਹੋਣਾ ਚਾਹੀਦਾ ਹੈ ​
  • – ਸਾਲਾਨਾ ਆਮਦਨ $5 ਮਿਲੀਅਨ ਤੋਂ ਘੱਟ ਹੋਣੀ ਚਾਹੀਦੀ ਹੈ ​
  • – ਪਿਛਲੇ ਅਤੇ ਅਨੁਮਾਨਿਤ ਨਕਦ ਪ੍ਰਵਾਹ ਦੁਆਰਾ ਕਰਜ਼ੇ ਦੀ ਅਦਾਇਗੀ ਕਰਨ ਦੀ ਕਾਬਲੀਅਤ ਦਿਖਣੀ ਚਾਹੀਦੀ ਹੈ ​
  • – ਵਾਸ਼ਿੰਗਟਨ ਰਾਜ ਵਿੱਚ ਕੰਮ-ਕਾਜ ਚੱਲ ਰਿਹਾ ਹੋਣਾ ਚਾਹੀਦਾ ਹੈ

ਇਹ ਪ੍ਰੋਗਰਾਮ ਦੂਜੇ ਲੋਨ ਫੰਡ ਨਾਲੋਂ ਕਿਵੇਂ ਅਲੱਗ ਹੈ?

ਸਾਡੇ ਗੈਰ-ਲਾਭਕਾਰੀ, ਕਮਿਊਨਿਟੀ-ਆਧਾਰਿਤ ਰਿਣਦਾਤਿਆਂ ਦਾ ਨੈੱਟਵਰਕ Washington Small Business Flex Fund 2 ਨੂੰ ਦੂਜੇ ਲੋਨ ਪ੍ਰੋਗਰਾਮਾਂ ਤੋਂ ਅਲੱਗ ਬਣਾਉਂਦਾ ਹੈ। ​

ਵਾਸ਼ਿੰਗਟਨ ਦੇ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਦੀ ਮਦਦ ਕਰਨ ਦੇ ਦਹਾਕਿਆਂ ਦੇ ਅਨੁਭਵ ਦੇ ਨਾਲ, ਇਹ ਕਮਿਊਨਿਟੀ-ਆਧਾਰਿਤ ਰਿਣਦਾਤੇ ਲੋਨ ਪ੍ਰਕਿਰਿਆ ਦੇ ਹਰ ਪੜਾਅ ‘ਤੇ ਤੁਹਾਡੀ ਮਦਦ ਕਰ ਸਕਦੇ ਹਨ।

ਕੀ ਮੈਨੂੰ ਕੋਈ ਕੀਮਤੀ ਚੀਜ਼ ਗਹਿਣੇ ਰੱਖਣੀ ਪਵੇਗੀ?

ਯੋਗ ਹੋਣ ਲਈ ਕੋਈ ਵੀ ਕੀਮਤੀ ਚੀਜ਼ ਗਹਿਣੇ ਰੱਖਣ ਦੀ ਲੋੜ ਨਹੀਂ ਹੈ। ਤੁਹਾਨੂੰ ਕਿਸੇ ਖਾਸ ਸੰਪੱਤੀ ਜਾਂ ਉਪਕਰਣ ਦੀ ਵੀ ਲੋੜ ਨਹੀਂ ਹੈ। ਹਾਲਾਂਕਿ, ਕਾਰੋਬਾਰੀ ਸੰਪੱਤੀਆਂ ਉੱਤੇ ਸਮੁੱਚਾ ਪਹਿਲਾ ਜਾਂ ਦੂਜਾ ਅਧਿਕਾਰ ਦਾਇਰ ਕੀਤਾ ਜਾਵੇਗਾ, ਅਤੇ ਤੁਹਾਡਾ ਰਿਣਦਾਤਾ ਕੋਈ ਹੋਰ, ਖਾਸ ਚੀਜ਼ ਗਹਿਣੇ ਰੱਖਣ ਲਈ ਬੇਨਤੀ ਕਰ ਸਕਦਾ ਹੈ। ਕਾਰੋਬਾਰ ਵਿੱਚ 20% ਜਾਂ ਇਸ ਤੋਂ ਵੱਧ ਦੀ ਮਲਕੀਅਤ ਵਾਲੇ ਵਿਅਕਤੀਆਂ ਲਈ ਨਿੱਜੀ ਗਰੰਟੀ ਦੀ ਲੋੜ ਪਵੇਗੀ। ​

ਕੀ ਇਸ ਲੋਨ ਵਾਸਤੇ ਅਪਲਾਈ ਕਰਨ ਲਈ ਮੇਰਾ ਕਾਰੋਬਾਰ ਵਾਸ਼ਿੰਗਟਨ ਵਿੱਚ ਆਧਾਰਿਤ ਹੋਣਾ ਜ਼ਰੂਰੀ ਹੈ?

ਹਾਂ, ਮੁੱਖ ਦਫਤਰ ਜਾਂ ਕਾਰੋਬਾਰ ਦਾ ਸਥਾਨ ਜੋ ਮੁੱਖ ਤੌਰ ‘ਤੇ ਲੋਨ ਦਾ ਲਾਭ ਲੈ ਰਿਹਾ ਹੈ, ਉਹ ਵਾਸ਼ਿੰਗਟਨ ਵਿੱਚ ਸਥਿਤ ਹੋਣਾ ਚਾਹੀਦਾ ਹੈ ਅਤੇ ਲੋਨ ਦੀ ਰਕਮ ਦੀ ਇੱਛਤ ਵਰਤੋਂ ਵਾਸ਼ਿੰਗਟਨ ਵਿੱਚ ਕੀਤੀ ਜਾਣੀ ਚਾਹੀਦੀ ਹੈ। ​

ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤਾ ਕੌਣ ਹਨ?

ਸਾਡੇ ਗੈਰ-ਲਾਭਕਾਰੀ, ਕਮਿਊਨਿਟੀ-ਆਧਾਰਿਤ ਰਿਣਦਾਤਿਆਂ ਦਾ ਨੈੱਟਵਰਕ Washington Small Business Flex Fund 2 ਨੂੰ ਦੂਜੇ ਲੋਨ ਪ੍ਰੋਗਰਾਮਾਂ ਤੋਂ ਅਲੱਗ ਬਣਾਉਂਦਾ ਹੈ। ਵਾਸ਼ਿੰਗਟਨ ਦੇ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਦੀ ਮਦਦ ਕਰਨ ਦੇ ਦਹਾਕਿਆਂ ਦੇ ਅਨੁਭਵ ਦੇ ਨਾਲ, ਇਹ ਕਮਿਊਨਿਟੀ-ਆਧਾਰਿਤ ਰਿਣਦਾਤੇ ਲੋਨ ਪ੍ਰਕਿਰਿਆ ਦੇ ਹਰ ਪੜਾਅ ‘ਤੇ ਤੁਹਾਡੀ ਮਦਦ ਕਰ ਸਕਦੇ ਹਨ। ​

ਐਪਲੀਕੇਸ਼ਨ ਵਿੱਚ ਮੇਰੇ ਨਿੱਜੀ ਪਿਛੋਕੜ ਬਾਰੇ ਕਿਉਂ ਪੁੱਛਿਆ ਗਿਆ ਹੈ?

Washington Small Business Flex Fund 2 ਦੁਆਰਾ ਪ੍ਰਦਾਨ ਕੀਤੀ ਗਈ ਫੰਡਿੰਗ ਦਾ ਉਦੇਸ਼ ਕਮਿਊਨਿਟੀਆਂ ਅਤੇ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਜੋ ਉਹਨਾਂ ਨੂੰ ਵਧਣ-ਫੁੱਲਣ ਵਿੱਚ ਮਦਦ ਮਿਲ ਸਕੇ। ਬਿਨੈਕਾਰਾਂ ਦੁਆਰਾ ਆਪਣੇ ਪਿਛੋਕੜ ਬਾਰੇ ਸਵੈ-ਇੱਛਤ ਪ੍ਰਦਾਨ ਕੀਤੀ ਗਈ ਜਾਣਕਾਰੀ ਇਹ ਯਕੀਨੀ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ ਕਿ ਸਾਡਾ ਪ੍ਰੋਗਰਾਮ ਛੋਟੇ, ਸਥਾਨਕ ਕਾਰੋਬਾਰਾਂ ਤੱਕ ਪਹੁੰਚ ਰਿਹਾ ਹੈ ਜਿਹਨਾਂ ਨੂੰ ਫੰਡਿੰਗ ਦੀ ਜ਼ਰੂਰਤ ਸਭ ਤੋਂ ਵੱਧ ਹੈ।​

ਜੇ ਮੈਨੂੰ ਲੋਨ ਦੀ ਐਪਲੀਕੇਸ਼ਨ ਲਈ ਮਦਦ ਚਾਹੀਦੀ ਹੈ ਤਾਂ ਕੀ ਕਰਨਾ ਹੋਵੇਗਾ?

ਜਦੋਂ ਤੁਸੀਂ SmallBusinessFlexFund.org ‘ਤੇ ਜਾਂਦੇ ਹੋ ਤਾਂ ਤੁਹਾਨੂੰ ਇੱਕ ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤਾ ਨਾਲ ਕਨੈਕਟ ਕੀਤਾ ਜਾਵੇਗਾ ਜੋ ਐਪਲੀਕੇਸ਼ਨ ਦੇ ਹਰ ਪੜਾਅ ਵਿੱਚ ਤੁਹਾਡਾ ਸਾਥ ਦੇਵੇਗਾ ਅਤੇ ਵਾਧੂ ਸਹਾਇਤਾ ਸੇਵਾਵਾਂ ਪ੍ਰਦਾਨ ਕਰੇਗਾ।

ਲੋਨ ਦੀਆਂ ਸ਼ਰਤਾਂ ਕੀ ਹਨ?

ਲੋਨ ਦੀ ਮਿਆਦ 36 ਤੋਂ 72-ਮਹੀਨੇ ਤੱਕ ਹੈ ​
$250,000 ਤੱਕ ਦਾ ਉਧਾਰ ਲਓ ​
ਦਰਾਂ WSJ ਪ੍ਰਾਈਮ ਦਰ ਤੋਂ 1-4% ਵੱਧ ਹਨ ​
ਲੋਨ ਦੀ ਪੂਰੀ ਮਿਆਦ ਤੱਕ ਸਥਿਰ ਯਾਨੀ ਕਿ ਫਿਕਸਡ ਵਿਆਜ ਦਰ ​
ਸਮੇਂ ਤੋਂ ਪਹਿਲਾਂ ਅਦਾਇਗੀ ਕਰਨ ‘ਤੇ ਕੋਈ ਜੁਰਮਾਨਾ ਨਹੀਂ

ਲੋਨ ਦੀ ਵਰਤੋਂ ਕਿਸ ਕੰਮ ਲਈ ਕੀਤੀ ਕਾ ਸਕਦੀ ਹੈ?

Washington Small Business Flex Fund 2 ਲੋਨ ਦੀ ਵਰਤੋਂ ਕਾਰੋਬਾਰ ਦੀਆਂ ਅਨੇਕਾਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਸਕਦੀ ਹੈ ਜਿਸ ਵਿੱਚ ਸ਼ਾਮਲ ਹਨ:​

  • ਤਨਖਾਹ ​
  • – ਕਿਰਾਇਆ ਅਤੇ ਬਿਜਲੀ-ਪਾਣੀ ਦੇ ਬਿਲ​
  • – ਬਿਲਡਿੰਗ ਵਿੱਚ ਸੁਧਾਰ ਜਾਂ ਮੁਰੰਮਤ​
  • – ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ​
  • – ਸਪਲਾਈਆਂ ਅਤੇ ਹੋਰ ਕਾਰੋਬਾਰੀ ਖਰਚੇ​

ਲੋਨ ਦੀ ਵਰਤੋਂ ਇਹਨਾਂ ਕੰਮਾਂ ਲਈ ਨਹੀਂ ਕੀਤੀ ਜਾ ਸਕਦੀ:​

  • – ਪੈਸਿਵ ਰੀਅਲ ਅਸਟੇਟ ਵਿੱਚ ਨਿਵੇਸ਼​
  • – ਲੌਬੀ ਸੰਬੰਧੀ ਗਤੀਵਿਧੀਆਂ​
  • – ਸਿਕਿਉਰਿਟੀ ਟਰੇਡਿੰਗ ਵਿੱਚ ਭਾਗ ਲੈਣਾ​
  • – ਅਜਿਹੀਆਂ ਗਤੀਵਿਧੀਆਂ ਜੋ ਫੈਡਰਲ ਜਾਂ ਵਾਸ਼ਿੰਗਟਨ ਰਾਜ ਦੇ ਕਾਨੂੰਨ ਦੁਆਰਾ ਵਰਜਿਤ ਹਨ, ਜਾਂ ਕੁਝ ਹੋਰ ਵਰਜਿਤ ਗਤੀਵਿਧੀਆਂ। ​

ਜਦੋਂ ਤੁਸੀਂ ਐਪਲੀਕੇਸ਼ਨ ਦਿਓਗੇ ਤਾਂ ਤੁਹਾਨੂੰ ਕਮਿਊਨਿਟੀ ਰਿਣਦਾਤਾ ਨੂੰ ਲੋਨ ਦੀ ਰਕਮ ਦੀ ਪ੍ਰਸਤਾਵਿਤ ਵਰਤੋਂ ਦਾ ਵੇਰਵਾ ਦੇਣਾ ਪਵੇਗਾ।

ਜੇਕਰ ਮੈਂ ਅਪਲਾਈ ਕਰਨ ਲਈ ਯੋਗ ਹਾਂ ਤਾਂ ਕੀ ਮੈਨੂੰ ਲੋਨ ਮਿਲਣ ਦੀ ਪੂਰੀ ਗਰੰਟੀ ਹੈ?

ਐਪਲੀਕੇਸ਼ਨਾਂ ਦੀ ਗਿਣਤੀ ‘ਤੇ ਨਿਰਭਰ ਕਰਦੇ ਹੋਏ, ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਾਰੇ ਬਿਨੈਕਾਰ ਲੋਨ ਪ੍ਰਾਪਤ ਨਾ ਕਰ ਸਕਣ। ਐਪਲੀਕੇਸ਼ਨਾਂ ਦੀ ਸਮੀਖਿਆ ਰੋਲਿੰਗ ਆਧਾਰ ‘ਤੇ ਕੀਤੀ ਜਾਵੇਗੀ, ਯਾਨੀ ਕਿ ਜਿਵੇਂ-ਜਿਵੇਂ ਐਪਲੀਕੇਸ਼ਨਾਂ ਆਉਂਣਗੀਆਂ, ਉਹਨਾਂ ਦੀ ਸਮੀਖਿਆ ਹੁੰਦੀ ਜਾਵੇਗੀ। ਇਸ ਤੋਂ ਇਲਾਵਾ, ਸਾਰੇ ਲੋਨ ਭਾਗ ਲੈਣ ਵਾਲੇ ਕਮਿਊਨਿਟੀ ਰਿਣਦਾਤਿਆਂ ਦੁਆਰਾ ਅੰਡਰਰਾਈਟਿੰਗ ਸਮੀਖਿਆ ਅਤੇ ਮਨਜ਼ੂਰੀ ਦੇ ਅਧੀਨ ਹਨ, ਜੋ ਆਪਣੇ ਖੁਦ ਦੇ ਕ੍ਰੈਡਿਟ ਫੈਸਲਿਆਂ ਲਈ ਜ਼ਿੰਮੇਵਾਰ ਹਨ। ​

ਕਿਰਪਾ ਕਰਕੇ ਧਿਆਨ ਦਿਓ ਕਿ ਇਹ ਵੈੱਬਸਾਈਟ ਲੋਨ ਦੇਣ ਦੀ ਔਫਰ ਜਾਂ ਵਚਨਬੱਧਤਾ ਦਾ ਗਠਨ ਨਹੀਂ ਕਰਦੀ ਹੈ। ਸਾਰੀਆਂ ਦਰਾਂ ਅਤੇ ਲੋਨ ਦੀਆਂ ਸ਼ਰਤਾਂ ਵਿੱਚ ਤਬਦੀਲੀਆਂ ਹੋ ਸਕਦੀਆਂ ਹਨ।

Washington Small Business Flex Fund 2 ਲੋਨ ਲੈਣ ਲਈ ਕਿਹੜੀ ਜਾਣਕਾਰੀ ਲੋੜੀਂਦੀ ਹੋਵੇਗੀ?

ਤੁਹਾਡੀ ਪੂਰੀ ਲੋਨ ਐਪਲੀਕੇਸ਼ਨ ਦੇ ਹਿੱਸੇ ਵਜੋਂ, ਤੁਹਾਨੂੰ ਕਮਿਊਨਿਟੀ ਰਿਣਦਾਤਾ ਨੂੰ ਹੇਠਾਂ ਦਿੱਤੇ ਦਸਤਾਵੇਜ਼ ਪ੍ਰਦਾਨ ਕਰਨ ਦੀ ਲੋੜ ਪਵੇਗੀ: ​

  • – ਸਭ ਤੋਂ ਹਾਲ ਹੀ ਵਿੱਚ ਭਰੇ 2 ਟੈਕਸ ਰਿਟਰਨ, ਜੇਕਰ ਉਪਲਬਧ ਹਨ ਅਤੇ ਰਿਣਦਾਤਾ ਦੁਆਰਾ ਲੋੜੀਂਦੇ ਹਨ; ​
  • – ਬੈਂਕ ਸਟੇਟਮੈਂਟਾਂ ਅਤੇ/ਜਾਂ ਅੰਦਰੂਨੀ ਤੌਰ ‘ਤੇ ਤਿਆਰ ਵਿੱਤੀ ਸਟੇਟਮੈਂਟਾਂ; ​
  • – ਕਾਰੋਬਾਰ ਦੀ 20% ਤੋਂ ਵੱਧ ਮਲਕੀਅਤ ਵਾਲੇ ਮਾਲਕਾਂ ਬਾਰੇ ਜਾਣਕਾਰੀ, ਜਿਸ ਵਿੱਚ ਉਹਨਾਂ ਦਾ ਨਾਮ, ਪਤਾ, ਸੋਸ਼ਲ ਸਿਕਿਉਰਿਟੀ ਨੰਬਰ (SSN), ਇਮਪਲਾਇਰ ਆਈਡੈਂਟੀਫਿਕੇਸ਼ਨ ਨੰਬਰ (EIN) ਜਾਂ ਇੰਡੀਵੀਜੁਅਲ ਟੈਕਸਪੇਅਰ ਆਈਡੈਂਟੀਫਿਕੇਸ਼ਨ ਨੰਬਰ (ITIN), ਫ਼ੋਨ ਨੰਬਰ, ਈਮੇਲ, ਮਲਕੀਅਤ ਦੀ ਪ੍ਰਤੀਸ਼ਤ ਅਤੇ ਫ਼ੋਟੋ ID ਸ਼ਾਮਲ ਹੈ; ​
  • – ਐਗਜ਼ੀਕਿਊਟਡ ਅਟੈਸਟੇਸ਼ਨ ਫਾਰਮ (ਕਮਿਊਨਿਟੀ ਰਿਣਦਾਤਾ ਦੁਆਰਾ ਮੁਹੱਈਆ ਕੀਤਾ ਜਾਣਾ ਹੈ); ​
  • – ਕਾਰੋਬਾਰ ਜਾਂ ਗੈਰ-ਲਾਭਕਾਰੀ ਸੰਗਠਨ ਦੇ ਕਾਨੂੰਨੀ ਗਠਨ ਦਾ ਸਬੂਤ (ਜਿਵੇਂ ਕਿ, ਗਠਨ ਦਾ ਕਾਨੂੰਨੀ ਬਿਓਰਾ ਅਤੇ ਉਪ-ਨਿਯਮ); ​
  • – ਨਿੱਜੀ ਗਰੰਟੀ (ਸਿਰਫ਼ ਕਾਰੋਬਾਰਾਂ ਲਈ); ਅਤੇ ​
  • – ਐਪਲੀਕੇਸ਼ਨ ਦੇਣ ਦੇ ਸਮੇਂ ਜਾਂ ਬਾਅਦ ਵਿੱਚ ਕਮਿਊਨਿਟੀ ਰਿਣਦਾਤਾ ਦੁਆਰਾ ਲੋੜੀਂਦੇ ਹੋਰ ਦਸਤਾਵੇਜ਼ ​

ਭਾਗ ਲੈਣ ਵਾਲਾ ਕਮਿਊਨਿਟੀ ਰਿਣਦਾਤਾ ਲੋੜੀਂਦੇ ਦਸਤਾਵੇਜ਼ਾਂ ਨੂੰ ਇਕੱਤਰ ਕਰਨ, ਕੋਈ ਵੀ ਕ੍ਰੈਡਿਟ ਜਾਂਚ ਕਰਨ ਅਤੇ ਐਪਲੀਕੇਸ਼ਨ ਦੀ ਸਮੀਖਿਆ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ।

ਲੋਨ ਲੈਣ ਲਈ ਕਿਸ ਕਿਸਮ ਦੇ ਕਾਰੋਬਾਰ ਯੋਗ ਨਹੀਂ ਹਨ?

ਅਜਿਹੇ ਕਾਰੋਬਾਰਾਂ ਯੋਗ ਨਹੀਂ ਹਨ: ​

  • – ਭੰਗ/ਗਾਂਜੇ ਨਾਲ ਜੁੜੇ ਕਾਰੋਬਾਰ ਜਾਂ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਸੰਗਠਨ ਜਿਹਨਾਂ ਉੱਤੇ ਫੈਡਰਲ ਦੇ ਕਾਨੂੰਨ ਜਾਂ ਜਿੱਥੇ ਕਾਰੋਬਾਰ ਸਥਿਤ ਹੈ ਉੱਥੇ ਦੇ ਅਧਿਕਾਰ ਖੇਤਰ ਵਿੱਚ ਲਾਗੂ ਕਾਨੂੰਨ ਦੁਆਰਾ ਪਾਬੰਦੀ ਲਗਾਈ ਗਈ ਹੈ; ​
  • – ਪੈਸਿਵ ਰੀਅਲ ਅਸਟੇਟ ਵਿੱਚ ਨਿਵੇਸ਼ ਜਾਂ ਸਿਕਿਉਰਿਟੀਜ਼ ਦੀ ਖਰੀਦ ​
  • – ਲੌਬੀ ਸੰਬੰਧੀ ਗਤੀਵਿਧੀਆਂ ਜਾਂ ਪਿਰਾਮਿਡ ਸੇਲ ਸਕੀਮਾਂ ਨਾਲ ਜੁੜੇ ਸੰਗਠਨ ​
  • – ਮੁੱਖ ਤੌਰ ‘ਤੇ ਜੂਏ ਲਈ ਜਾਂ ਜੂਏ ਦੀ ਸਹੂਲਤ ਲਈ ਵਰਤੇ ਜਾਣ ਵਾਲੇ ਸੰਗਠਨ ​
  • – ਸੱਟੇਬਾਜ਼ੀ ਦੀਆਂ ਗਤੀਵਿਧੀਆਂ ਨਾਲ ਜੁੜੇ ਕਾਰੋਬਾਰ ਜੋ ਵਪਾਰ ਦੇ ਆਮ ਤਰੀਕਿਆਂ ਦੀ ਬਜਾਏ ਕੀਮਤ ਵਿੱਚ ਹੋਣ ਵਾਲੇ ਵਾਧੇ-ਘਾਟੇ ਰਾਹੀਂ ਮੁਨਾਫ਼ਾ ਕਮਾਉਂਦੇ ਹਨ, ਜਿਵੇਂ ਕਿ ਕਮੋਡਿਟੀ ਫਿਊਚਰਜ਼ ਟਰੇਡਿੰਗ ਜਾਂ ਪੈਸਿਵ ਰੀਅਲ ਅਸਟੇਟ ਨਿਵੇਸ਼ ​
  • – ਕਮਿਊਨਿਟੀ ਡਿਵੈਲਪਮੈਂਟ ਵਿੱਤੀ ਸੰਸਥਾਵਾਂ ਅਤੇ ਟ੍ਰਾਈਬਲ ਇੰਟਰਪ੍ਰਾਇਜ਼ ਜੋ ਕਿ ਡਿਪਾਜ਼ਿਟਰੀ ਸੰਸਥਾਵਾਂ ਜਾਂ ਬੈਂਕ ਹੋਲਡਿੰਗ ਕੰਪਨੀਆਂ ਨਹੀਂ ਹਨ, ਉਹਨਾਂ ਤੋਂ ਇਲਾਵਾ ਅਜਿਹੇ ਕਾਰੋਬਾਰ ਜੋ ਕਰਜ਼ਾ ਦੇਣ ਵਾਲੀਆਂ ਗਤੀਵਿਧੀਆਂ ਰਾਹੀਂ ਆਪਣੀ ਅੱਧ ਤੋਂ ਵੱਧ ਸਾਲਾਨਾ ਆਮਦਨ ਕਮਾਉਂਦੇ ਹਨ ​
  • – ਅਜਿਹੇ ਕਾਰੋਬਾਰ ਜੋ ਫੈਡਰਲ ਜਾਂ ਰਾਜ ਦੇ ਬਕਾਇਆ ਇਨਕਮ ਟੈਕਸ ਦੀ ਅਦਾਇਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਬਸ਼ਰਤੇ ਉਧਾਰ ਲੈਣ ਵਾਲੇ ਛੋਟੇ ਕਾਰੋਬਾਰ ਵਾਲੇ ਕਰਜ਼ਦਾਰ ਕੋਲ ਸੰਬੰਧਿਤ ਟੈਕਸ ਅਥਾਰਟੀ ਦੇ ਨਾਲ ਕੋਈ ਭੁਗਤਾਨ ਯੋਜਨਾ ਨਹੀਂ ਹੁੰਦੀ

ਕੀ Washington Small Business Flex Fund 2 ਲੋਨ ਮੁਆਫੀਯੋਗ ਹੈ?

Flex Fund ਮੁਆਫੀਯੋਗ ਜਾਂ ਗ੍ਰਾਂਟ ਪ੍ਰੋਗਰਾਮ ਨਹੀਂ ਹੈ। ਕਰਜ਼ਦਾਰ ਨੂੰ ਲੋਨ ‘ਤੇ ਨਿਰਭਰ ਕਰਦੇ ਹੋਏ, 3-6 ਸਾਲਾਂ ਵਿੱਚ ਵਿਆਜ ਸਮੇਤ ਲੋਨ ਦੀ ਪੂਰੀ ਰਕਮ ਵਾਪਸ ਕਰਨੀ ਪਵੇਗੀ। ​

ਜੇਕਰ ਮੇਰਾ ਭੁਗਤਾਨ ਰਹਿ ਜਾਂਦਾ ਹੈ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਸਮੇਂ ਸਿਰ ਲੋਨ ਦਾ ਭੁਗਤਾਨ ਨਹੀਂ ਕਰਦੇ ਹੋ, ਤਾਂ ਕਮਿਊਨਿਟੀ ਰਿਣਦਾਤਾ ਦੇ ਨਿਰਦੇਸ਼ ਅਨੁਸਾਰ ਤੁਹਾਨੂੰ ਲੇਟ ਫੀਸ ਦੇਣੀ ਪੈ ਸਕਦੀ ਹੈ। ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਲੋਨ ਨੂੰ ਡਿਫਾਲਟ ਘੋਸ਼ਿਤ ਕੀਤਾ ਜਾ ਸਕਦਾ ਹੈ। ਲੋਨ ਦੀ ਐਪਲੀਕੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ, ਤੁਸੀਂ ਦੇਰੀ ਨਾਲ ਭੁਗਤਾਨ ਕਰਨ ਅਤੇ ਡਿਫਾਲਟ ਘੋਸ਼ਿਤ ਹੋਣ ਦੇ ਵੇਰਵਿਆਂ ਨੂੰ ਸਮਝ ਸਕੋ, ਇਸਦੇ ਲਈ ਤੁਹਾਡਾ ਕਮਿਊਨਿਟੀ ਰਿਣਦਾਤਾ ਤੁਹਾਡੇ ਨਾਲ ਲੋਨ ਦੇ ਸਮਝੌਤੇ ਦੀਆਂ ਪੂਰੀਆਂ ਸ਼ਰਤਾਂ ਉੱਤੇ ਚਰਚਾ ਕਰੇਗਾ। ​