ਅਪਲਾਈ ਕਰਨ ਲਈ ਤਿਆਰ ਹੋ? ​

$250,000

ਤੱਕ ਦਾ ਲੋਨ ਲਓ

1-4%

ਵੱਧ, WSJ ਪ੍ਰਾਈਮ ਦਰ ਤੋਂ

36-72

ਮਹੀਨਿਆਂ ਤੱਕ ਲੋਨ ਦੀ ਮਿਆਦ

ਹੁਣੇ ਆਪਣੀ ਪ੍ਰੀ-ਐਪਲੀਕੇਸ਼ਨ ਨੂੰ ਪੂਰਾ ਕਰੋ

ਲੋਨ ਦੀਆਂ ਸ਼ਰਤਾਂ

ਘੱਟ ਵਿਆਜ ਦਰਾਂ। ​

$250,000 ਤੱਕ ਦਾ ਉਧਾਰ ਲਓ ​
ਦਰਾਂ WSJ ਪ੍ਰਾਈਮ ਦਰ ਤੋਂ 1-4% ਵੱਧ ਹਨ ​
ਲੋਨ ਦੀ ਪੂਰੀ ਮਿਆਦ ਤੱਕ ਸਥਿਰ ਯਾਨੀ ਕਿ ਫਿਕਸਡ ਵਿਆਜ ਦਰ ​
36 ਤੋਂ 72-ਮਹੀਨੇ ਤੱਕ ਲੋਨ ਦੀ ਮਿਆਦ ​
ਸਮੇਂ ਤੋਂ ਪਹਿਲਾਂ ਅਦਾਇਗੀ ਕਰਨ ‘ਤੇ ਕੋਈ ਜੁਰਮਾਨਾ ਨਹੀਂ

ਲੋਨ ਦੀ ਵਰਤੋਂ ਸਹੂਲਤ ਅਨੁਸਾਰ ਕੀਤੀ ਜਾ ਸਕਦੀ ਹੈ। ​

ਤਨਖਾਹ ​
ਬਿਜਲੀ-ਪਾਣੀ ਦੇ ਬਿਲ ​
ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ ​
ਬਿਲਡਿੰਗ ਵਿੱਚ ਸੁਧਾਰ ਜਾਂ ਮੁਰੰਮਤ ​
ਹੋਰ ਕਾਰੋਬਾਰੀ ਖਰਚੇ

ਅਪਲਾਈ ਕਰਨਾ ਬਹੁਤ ਆਸਾਨ ਹੈ। ​

ਯੋਗ ਕਾਰੋਬਾਰਾਂ ਦੇ ਕੋਲ: ​
50 ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ ​
ਸਾਲਾਨਾ ਆਮਦਨ $5 ਮਿਲੀਅਨ ਤੋਂ ਘੱਟ ਹੋਣੀ ਚਾਹੀਦੀ ਹੈ ​
ਲੋਨ ਲਈ ਐਪਲੀਕੇਸ਼ਨ ਦੇਣ ਦੇ ਸਮੇਂ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਕਾਰੋਬਾਰ ਚੱਲ ਰਿਹਾ ਹੋਣਾ ਚਾਹੀਦਾ ਹੈ

ਕਾਰੋਬਾਰ ਵਿੱਚ ਸਭ ਤੋਂ ਵੱਧ ਮਲਕੀਅਤ ਵਾਲੇ ਮਾਲਕ ਦੁਆਰਾ ਪ੍ਰੀ-ਐਪਲੀਕੇਸ਼ਨ ਨੂੰ ਪੂਰਾ ਕਰਕੇ ਜਮ੍ਹਾਂ ਕਰਵਾਇਆ ਜਾਵੇਗਾ। 20% ਤੋਂ ਵੱਧ ਮਲਕੀਅਤ ਵਾਲੇ ਸਾਰੇ ਮਾਲਕਾਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਤਸਦੀਕ ਕਰਨ ਦੀ ਲੋੜ ਪਵੇਗੀ।

ਕੀ ਉਮੀਦ ਕੀਤੀ ਜਾ ਸਕਦੀ ਹੈ

Pre-apply

ਦਿਲਚਸਪੀ ਰੱਖਣ ਵਾਲੇ ਕਰਜ਼ਦਾਰ ਉਪਰੋਕਤ ਜਾਣਕਾਰੀ ਨੂੰ ਭਰ ਕੇ ਔਨਲਾਈਨ ਪੋਰਟਲ ਰਾਹੀਂ ਪ੍ਰੀ-ਅਪਲਾਈ ਕਰਨਗੇ।

ਮੈਚ ਪ੍ਰਾਪਤ ਕਰੋ

ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤਿਆਂ ਦਾ ਐਪਲੀਕੇਸ਼ਨ ਪੋਰਟਲ ਰਾਹੀਂ ਯੋਗ ਕਰਜ਼ਦਾਰਾਂ ਨਾਲ ਮੈਚ ਕੀਤਾ ਜਾਵੇਗਾ।

ਸਹਾਇਤਾ ਪ੍ਰਾਪਤ ਕਰੋ

ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤਾ ਐਪਲੀਕੇਸ਼ਨ ਦੇ ਹਰ ਪੜਾਅ ਵਿੱਚ ਤੁਹਾਡਾ ਸਾਥ ਦੇਣਗੇ ਅਤੇ ਵਾਧੂ ਸਹਾਇਤਾ ਸੇਵਾਵਾਂ ਪ੍ਰਦਾਨ ਕਰਨਗੇ।

ਫੰਡਿੰਗ ਦੀ ਰਕਮ ਸੀਮਿਤ ਅਤੇ ਐਪਲੀਕੇਸ਼ਨਾਂ ਦੀ ਅਨੁਮਾਨਿਤ ਗਿਣਤੀ ਜ਼ਿਆਦਾ ਹੋਣ ਦੇ ਕਾਰਨ, ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਾਰੇ ਬਿਨੈਕਾਰ ਲੋਨ ਪ੍ਰਾਪਤ ਨਾ ਕਰ ਸਕਣ। ਜੇਕਰ ਤੁਹਾਨੂੰ ਹੋਰ ਸਹਾਇਤਾ ਚਾਹੀਦੀ ਹੈ, ਤਾਂ ਸਰੋਤ ਪੰਨੇ ‘ਤੇ ਜਾਓ। ਐਪਲੀਕੇਸ਼ਨਾਂ ਦੀ ਸਮੀਖਿਆ ਰੋਲਿੰਗ ਆਧਾਰ ‘ਤੇ ਕੀਤੀ ਜਾਵੇਗੀ, ਯਾਨੀ ਕਿ ਜਿਵੇਂ-ਜਿਵੇਂ ਐਪਲੀਕੇਸ਼ਨਾਂ ਆਉਂਣਗੀਆਂ, ਉਹਨਾਂ ਦੀ ਸਮੀਖਿਆ ਹੁੰਦੀ ਜਾਵੇਗੀ ਅਤੇ ਪ੍ਰੋਗਰਾਮ ਦੇ ਉਦੇਸ਼ਾਂ ਅਨੁਸਾਰ ਉਹਨਾਂ ਨੂੰ ਪ੍ਰਬੰਧਿਤ ਕੀਤਾ ਜਾਵੇਗਾ। ਇੱਕ ਐਪਲੀਕੇਸ਼ਨ ਉੱਤੇ ਪ੍ਰਕਿਰਿਆ ਕਰਨ ਵਿੱਚ ਲੱਗਣ ਵਾਲਾ ਸਮਾਂ ਮੈਚ ਹੋਣ ਵਾਲੇ ਕਮਿਊਨਿਟੀ-ਆਧਾਰਿਤ ਰਿਣਦਾਤੇ ਨੂੰ ਪ੍ਰਾਪਤ ਹੋਈਆਂ ਐਪਲੀਕੇਸ਼ਨਾਂ ਦੀ ਗਿਣਤੀ ਉੱਤੇ ਨਿਰਭਰ ਕਰੇਗਾ। ਕਿਰਪਾ ਕਰਕੇ ਨੋਟ ਕਰੋ ਕਿ ਐਪਲੀਕੇਸ਼ਨ ਜਮ੍ਹਾਂ ਕਰਵਾਉਣਾ ਲੋਨ ਲਈ ਤੁਹਾਡੀ ਯੋਗਤਾ ਨੂੰ ਨਹੀਂ ਦਰਸਾਉਂਦਾ ਹੈ ਅਤੇ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਲੋਨ ਨੂੰ ਮਨਜ਼ੂਰ ਜਾਂ ਫੰਡ ਕੀਤਾ ਜਾਵੇਗਾ। ਤੁਹਾਡੀ ਐਪਲੀਕੇਸ਼ਨ ਵਿੱਚ ਤੁਹਾਨੂੰ ਵਾਧੂ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ ਜੋ ਲੋਨ ਲਈ ਤੁਹਾਡੀ ਯੋਗਤਾ ਨਿਰਧਾਰਤ ਕਰੇਗੀ।

ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਅਰਜ਼ੀ ਦੇਣ ਦੀ ਸਿਫਾਰਸ਼ ਕਰਦੇ ਹਾਂ। ​

ਇਸ ਪ੍ਰੋਜੈਕਟ ਨੂੰ US Department of Treasury (ਯੂ.ਐਸ. ਡਿਪਾਰਟਮੈਂਟ ਆਫ਼ ਟ੍ਰੇਜ਼ਰੀ) ਦੁਆਰਾ ਪ੍ਰਦਾਨ ਕੀਤੀ ਗਈ ਗ੍ਰਾਂਟ ਦਾ ਸਮਰਥਨ ਪ੍ਰਾਪਤ ਹੈ। ਇਸ ਦਸਤਾਵੇਜ਼ ਵਿੱਚ ਦਿੱਤਾ ਦ੍ਰਿਸ਼ਟੀਕੋਣ ਲੇਖਕ ਦਾ ਹੈ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਇਹ ਦ੍ਰਿਸ਼ਟੀਕੋਣ US Department of Treasury ਦੀ ਅਧਿਕਾਰਤ ਸਥਿਤੀ ਜਾਂ ਨੀਤੀਆਂ ਨੂੰ ਦਰਸਾਉਂਦਾ ਹੋਵੇ। ਗ੍ਰਾਂਟ ਦੇ ਫੰਡ ਦਾ ਪ੍ਰਬੰਧਨ Office of Economic Development and Competitiveness (ਆਫਿਸ ਆਫ਼ ਇਕਨਾਮਿਕ ਡਿਵੈਲਪਮੈਂਟ ਐਂਡ ਕੰਪੀਟੀਟਿਵਨੈਸ), Washington State Department of Commerce (ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਕਾਮਰਸ) ਦੁਆਰਾ ਕੀਤਾ ਜਾਂਦਾ ਹੈ।