ਵਾਸ਼ਿੰਗਟਨ ਦੇ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਲਈ ਸਹੂਲਤੀ ਲੋਨ
Washington Small Business Flex Fund 2 (ਵਾਸ਼ਿੰਗਟਨ ਸਮਾਲ ਬਿਜ਼ਨੈਸ ਫਲੈਕਸ ਫੰਡ 2) ਦੇ ਨਾਲ ਆਪਣੇ ਕਾਰੋਬਾਰ ਦਾ ਵਿਕਾਸ ਕਰੋ।
Washington State Department of Commerce (ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਕਾਮਰਸ) ਦੁਆਰਾ ਸਮਰਥਿਤ, ਇਹ ਫੰਡ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਨੂੰ ਕਿਫਾਇਤੀ ਰੇਟ ‘ਤੇ ਕਰਜ਼ਾ ਲੈਣ ਵਿੱਚ ਮਦਦ ਕਰਦਾ ਹੈ ਜਿਸਦੀ ਲੋੜ ਉਹਨਾਂ ਨੂੰ ਆਪਣੇ ਵਿਕਾਸ ਲਈ ਪੈਂਦੀ ਹੈ।
ਘੱਟ ਵਿਆਜ ਦਰਾਂ ਅਤੇ ਸਹੂਲਤ ਅਨੁਸਾਰ ਅਦਾਇਗੀ ਦੇ ਵਿਕਲਪਾਂ ਦੇ ਨਾਲ, Washington Small Business Flex Fund 2 ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਨੂੰ ਫੰਡ ਉਪਲਬਧ ਕਰਵਾ ਕੇ ਉਹਨਾਂ ਨੂੰ ਵਿਕਸਿਤ ਹੋਣ ਅਤੇ ਵਧਣ-ਫੁੱਲਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
ਅਗਲਾ ਕਦਮ ਚੁੱਕੋ
ਸਹੂਲਤ ਭਰੇ, ਕਿਫਾਇਤੀ ਲੋਨ
ਸਥਿਰ, ਘੱਟ ਵਿਆਜ ਦਰਾਂ
36 ਤੋਂ 72-ਮਹੀਨੇ ਤੱਕ ਅਦਾਇਗੀ ਦੀ ਸਮੇਂ-ਸੀਮਾ
ਛੋਟੇ ਕਾਰੋਬਾਰ ਅਤੇ ਗੈਰ-ਲਾਭਕਾਰੀ ਸੰਗਠਨ $250,000 ਤੱਕ ਉਧਾਰ ਲੈ ਸਕਦੇ ਹਨ ਅਤੇ ਉਸ ਰਕਮ ਨੂੰ ਸਹੂਲਤ ਅਨੁਸਾਰ ਖਰਚ ਸਕਦੇ ਹਨ, ਜਿਸ ਵਿੱਚ ਤਨਖਾਹਾਂ, ਬਿਜਲੀ-ਪਾਣੀ ਦੇ ਬਿਲ ਅਤੇ ਕਿਰਾਇਆ, ਸਪਲਾਈ, ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ, ਬਿਲਡਿੰਗ ਵਿੱਚ ਸੁਧਾਰ ਜਾਂ ਮੁਰੰਮਤ ਅਤੇ ਹੋਰ ਕਾਰੋਬਾਰੀ ਖਰਚੇ ਸ਼ਾਮਲ ਹਨ।
ਲੋਨ ਦੀਆਂ ਸ਼ਰਤਾਂ
ਘੱਟ ਵਿਆਜ ਦਰਾਂ।
$250,000 ਤੱਕ ਦਾ ਉਧਾਰ ਲਓ
ਦਰਾਂ WSJ ਪ੍ਰਾਈਮ ਦਰ ਤੋਂ 1-4% ਵੱਧ ਹਨ
ਲੋਨ ਦੀ ਪੂਰੀ ਮਿਆਦ ਤੱਕ ਸਥਿਰ ਯਾਨੀ ਕਿ ਫਿਕਸਡ ਵਿਆਜ ਦਰ
36 ਤੋਂ 72-ਮਹੀਨੇ ਤੱਕ ਲੋਨ ਦੀ ਮਿਆਦ
ਸਮੇਂ ਤੋਂ ਪਹਿਲਾਂ ਅਦਾਇਗੀ ਕਰਨ ‘ਤੇ ਕੋਈ ਜੁਰਮਾਨਾ ਨਹੀਂ
ਅਪਲਾਈ ਕਰਨਾ ਬਹੁਤ ਆਸਾਨ ਹੈ।
ਯੋਗ ਕਾਰੋਬਾਰਾਂ ਦੇ ਕੋਲ:
50 ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ
ਸਾਲਾਨਾ ਆਮਦਨ $5 ਮਿਲੀਅਨ ਤੋਂ ਘੱਟ ਹੋਣੀ ਚਾਹੀਦੀ ਹੈ
ਲੋਨ ਲਈ ਐਪਲੀਕੇਸ਼ਨ ਦੇਣ ਦੇ ਸਮੇਂ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਕਾਰੋਬਾਰ ਚੱਲ ਰਿਹਾ ਹੋਣਾ ਚਾਹੀਦਾ ਹੈ
ਲੋਨ ਦੀ ਵਰਤੋਂ ਸਹੂਲਤ ਅਨੁਸਾਰ ਕੀਤੀ ਜਾ ਸਕਦੀ ਹੈ।
ਤਨਖਾਹ
ਬਿਜਲੀ-ਪਾਣੀ ਦੇ ਬਿਲ
ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ
ਬਿਲਡਿੰਗ ਵਿੱਚ ਸੁਧਾਰ ਜਾਂ ਮੁਰੰਮਤ
ਹੋਰ ਕਾਰੋਬਾਰੀ ਖਰਚੇ
Causey’s Learning Center
ਲਾਭ
ਵਾਸ਼ਿੰਗਟਨ ਸਮਾਲ ਬਿਜ਼ਨੈਸ ਫਲੈਕਸ ਫੰਡ 2 ਅਜਿਹੇ ਛੋਟੇ, ਸਥਾਨਕ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਨੂੰ ਕਿਫਾਇਤੀ ਲੋਨ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ ਜਿਹਨਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
ਇਹ ਪ੍ਰੋਗਰਾਮ ਆਮ ਲੋਨ ਪ੍ਰੋਗਰਾਮਾਂ ਨਾਲੋਂ ਕਿਵੇਂ ਅਲੱਗ ਹੈ?
ਸਾਡੇ ਗੈਰ-ਲਾਭਕਾਰੀ, ਕਮਿਊਨਿਟੀ-ਆਧਾਰਿਤ ਰਿਣਦਾਤਿਆਂ ਦਾ ਨੈੱਟਵਰਕ Washington Small Business Flex Fund 2 ਨੂੰ ਦੂਜੇ ਲੋਨ ਪ੍ਰੋਗਰਾਮਾਂ ਤੋਂ ਅਲੱਗ ਬਣਾਉਂਦਾ ਹੈ।
ਵਾਸ਼ਿੰਗਟਨ ਦੇ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਦੀ ਮਦਦ ਕਰਨ ਦੇ ਦਹਾਕਿਆਂ ਦੇ ਅਨੁਭਵ ਦੇ ਨਾਲ, ਇਹ ਕਮਿਊਨਿਟੀ-ਆਧਾਰਿਤ ਰਿਣਦਾਤੇ ਲੋਨ ਪ੍ਰਕਿਰਿਆ ਦੇ ਹਰ ਪੜਾਅ ‘ਤੇ ਤੁਹਾਡੀ ਮਦਦ ਕਰ ਸਕਦੇ ਹਨ।
Washington Small Business Flex Fund 2 ਮੁਆਫੀਯੋਗ ਲੋਨ ਵਾਲਾ ਪ੍ਰੋਗਰਾਮ ਨਹੀਂ ਹੈ। ਕਰਜ਼ਦਾਰ ਨੂੰ 3 ਤੋਂ 6-ਸਾਲ ਦੀ ਮਿਆਦ ਵਿੱਚ ਵਿਆਜ ਸਮੇਤ ਲੋਨ ਦੀ ਪੂਰੀ ਰਕਮ ਵਾਪਸ ਕਰਨੀ ਪਵੇਗੀ।
ਕਮਿਊਨਿਟੀਆਂ ਉਦੋਂ ਹੀ ਮਜ਼ਬੂਤ ਬਣਦੀਆਂ ਹਨ ਜਦੋਂ ਛੋਟੇ ਕਾਰੋਬਾਰ ਵਧਦੇ-ਫੁੱਲਦੇ ਹਨ।
ਭਾਵੇਂ ਹੋਵੇ ਚਾਈਲਡ ਕੇਅਰ ਸੈਂਟਰ, ਰੈਸਟੋਰੈਂਟ, ਲੋਕਲ ਫਾਰਮ, ਸਿਹਤ ਦੇਖਭਾਲ ਦੇ ਸੇਵਾ ਪ੍ਰਦਾਤਾ ਜਾਂ ਕਮਿਊਨਿਟੀ-ਆਧਾਰਿਤ ਗੈਰ-ਲਾਭਕਾਰੀ ਸੰਗਠਨ, ਛੋਟੇ ਕਾਰੋਬਾਰ ਅਤੇ ਸਥਾਨਕ ਸੰਗਠਨ ਸਾਡੇ ਭਾਈਚਾਰਿਆਂ ਨੂੰ ਵਧਣ-ਫੁੱਲਣ ਵਿੱਚ ਮਦਦ ਕਰਨ ਦੇ ਨਾਲ-ਨਾਲ ਨੌਕਰੀਆਂ ਦੇ ਮੌਕੇ ਵੀ ਪੈਦਾ ਕਰਦੇ ਹਨ ਅਤੇ ਸਾਡੀ ਰਾਜ ਵਿਆਪੀ ਅਰਥ-ਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ।
ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤੇ ਤੁਹਾਡੀ ਸਫਲਤਾ ਲਈ ਵਚਨਬੱਧ ਹਨ
ਅਪਲਾਈ ਕਰਨ ਲਈ ਤਿਆਰ ਹੋ?
$250,000
ਤੱਕ ਦਾ ਲੋਨ ਲਓ
$250,000
ਤੱਕ ਦਾ ਲੋਨ ਲਓ
ਫੰਡਿੰਗ ਦੀ ਰਕਮ ਸੀਮਿਤ ਅਤੇ ਐਪਲੀਕੇਸ਼ਨਾਂ ਦੀ ਅਨੁਮਾਨਿਤ ਗਿਣਤੀ ਜ਼ਿਆਦਾ ਹੋਣ ਦੇ ਕਾਰਨ, ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਾਰੇ ਬਿਨੈਕਾਰ ਲੋਨ ਪ੍ਰਾਪਤ ਨਾ ਕਰ ਸਕਣ। ਜੇਕਰ ਤੁਹਾਨੂੰ ਹੋਰ ਸਹਾਇਤਾ ਚਾਹੀਦੀ ਹੈ, ਤਾਂ ਸਰੋਤ ਪੰਨੇ ‘ਤੇ ਜਾਓ। ਐਪਲੀਕੇਸ਼ਨਾਂ ਦੀ ਸਮੀਖਿਆ ਰੋਲਿੰਗ ਆਧਾਰ ‘ਤੇ ਕੀਤੀ ਜਾਵੇਗੀ, ਯਾਨੀ ਕਿ ਜਿਵੇਂ-ਜਿਵੇਂ ਐਪਲੀਕੇਸ਼ਨਾਂ ਆਉਂਣਗੀਆਂ, ਉਹਨਾਂ ਦੀ ਸਮੀਖਿਆ ਹੁੰਦੀ ਜਾਵੇਗੀ ਅਤੇ ਪ੍ਰੋਗਰਾਮ ਦੇ ਉਦੇਸ਼ਾਂ ਅਨੁਸਾਰ ਉਹਨਾਂ ਨੂੰ ਪ੍ਰਬੰਧਿਤ ਕੀਤਾ ਜਾਵੇਗਾ। ਇੱਕ ਐਪਲੀਕੇਸ਼ਨ ਉੱਤੇ ਪ੍ਰਕਿਰਿਆ ਕਰਨ ਵਿੱਚ ਲੱਗਣ ਵਾਲਾ ਸਮਾਂ ਮੈਚ ਹੋਣ ਵਾਲੇ ਕਮਿਊਨਿਟੀ-ਆਧਾਰਿਤ ਰਿਣਦਾਤੇ ਨੂੰ ਪ੍ਰਾਪਤ ਹੋਈਆਂ ਐਪਲੀਕੇਸ਼ਨਾਂ ਦੀ ਗਿਣਤੀ ਉੱਤੇ ਨਿਰਭਰ ਕਰੇਗਾ। ਕਿਰਪਾ ਕਰਕੇ ਨੋਟ ਕਰੋ ਕਿ ਐਪਲੀਕੇਸ਼ਨ ਜਮ੍ਹਾਂ ਕਰਵਾਉਣਾ ਲੋਨ ਲਈ ਤੁਹਾਡੀ ਯੋਗਤਾ ਨੂੰ ਨਹੀਂ ਦਰਸਾਉਂਦਾ ਹੈ ਅਤੇ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਲੋਨ ਨੂੰ ਮਨਜ਼ੂਰ ਜਾਂ ਫੰਡ ਕੀਤਾ ਜਾਵੇਗਾ। ਤੁਹਾਡੀ ਐਪਲੀਕੇਸ਼ਨ ਵਿੱਚ ਤੁਹਾਨੂੰ ਵਾਧੂ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ ਜੋ ਲੋਨ ਲਈ ਤੁਹਾਡੀ ਯੋਗਤਾ ਨਿਰਧਾਰਤ ਕਰੇਗੀ।
ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਅਰਜ਼ੀ ਦੇਣ ਦੀ ਸਿਫਾਰਸ਼ ਕਰਦੇ ਹਾਂ।
ਇਸ ਪ੍ਰੋਜੈਕਟ ਨੂੰ US Department of Treasury (ਯੂ.ਐਸ. ਡਿਪਾਰਟਮੈਂਟ ਆਫ਼ ਟ੍ਰੇਜ਼ਰੀ) ਦੁਆਰਾ ਪ੍ਰਦਾਨ ਕੀਤੀ ਗਈ ਗ੍ਰਾਂਟ ਦਾ ਸਮਰਥਨ ਪ੍ਰਾਪਤ ਹੈ। ਇਸ ਦਸਤਾਵੇਜ਼ ਵਿੱਚ ਦਿੱਤਾ ਦ੍ਰਿਸ਼ਟੀਕੋਣ ਲੇਖਕ ਦਾ ਹੈ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਇਹ ਦ੍ਰਿਸ਼ਟੀਕੋਣ US Department of Treasury ਦੀ ਅਧਿਕਾਰਤ ਸਥਿਤੀ ਜਾਂ ਨੀਤੀਆਂ ਨੂੰ ਦਰਸਾਉਂਦਾ ਹੋਵੇ। ਗ੍ਰਾਂਟ ਦੇ ਫੰਡ ਦਾ ਪ੍ਰਬੰਧਨ Office of Economic Development and Competitiveness (ਆਫਿਸ ਆਫ਼ ਇਕਨਾਮਿਕ ਡਿਵੈਲਪਮੈਂਟ ਐਂਡ ਕੰਪੀਟੀਟਿਵਨੈਸ), Washington State Department of Commerce (ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਕਾਮਰਸ) ਦੁਆਰਾ ਕੀਤਾ ਜਾਂਦਾ ਹੈ।